About Us

1974 ਈ ਵਿਚ ਪੀਸੀਐਮ ਐਸ. ਡੀ. ਕਾਲਜ ਫਾਰ ਵਿਮਨ ਜਲੰਧਰ ਦੀ ਸਥਾਪਨਾ ਦੇ ਨਾਲ ਹੀ ਪੰਜਾਬੀ ਵਿਭਾਗ ਸਥਾਪਿਤ ਹੋਇਆ। ਪੰਜਾਬੀ ਵਿਭਾਗ ਦੇ ਅੰਤਰਗਤ 1997 ਈ ਵਿਚ ਐਮ.ਏ ਪੰਜਾਬੀ ਦਾ ਆਰੰਭ ਹੋਇਆ ਜਿਸ ਦਾ ਮਕਸਦ ਮਾਤ ਭਾਸ਼ਾ ਨੂੰ ਪ੍ਰਫੁਲਿਤ ਕਰਨਾ ਤੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣਾ ਸੀ। ਮਿਆਰੀ ਵਿਦਿਆ ਦਾ ਪ੍ਰਬੰਧ ਕਰਨਾ, ਵਿਦਿਆਰਥੀਆਂ ਦੀ ਸਰਵਪੱਖੀ ਪ੍ਰਤਿਭਾ ਨੂੰ ਨਿਖਾਰਨਾ,ਵਿਦਿਆ ਰਾਹੀਂ ਸਮਾਜਿਕ ਚੇਤਨਾ ਨੂੰ ਜਗਾਉਣਾ, ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦੇ ਮਹੱਤਵ ਤੋਂ ਜਾਣੂ ਕਰਵਾਉਣਾ, ਵਿਗਿਆਨ ਅਤੇ ਤਕਨੀਕ ਦੇ ਯੁੱਗ ਵਿੱਚ ਪੰਜਾਬੀ ਦੇ ਪ੍ਰਕਾਰਜੀ ਮਹੱਤਵ ਨੂੰ ਦਰਸਾਉਣਾ ਅਤੇ ਇਸ ਦੇ ਕਿੱਤਾਮੁਖੀ ਮਹੱਤਵ ਨੂੰ ਉਭਾਰਨ ਦੀ ਕੋਸ਼ਿਸ਼ ਕਰਨੀ ਪੰਜਾਬੀ ਵਿਭਾਗ ਦੇ ਮੰਤਵ ਹਨ। ਪੰਜਾਬੀ ਵਿਭਾਗ ਦੇ ਅੰਤਰਗਤ ਅੰਮ੍ਰਿਤਾ ਪ੍ਰੀਤਮ ਸਾਹਿਤ ਸਭਾ ਦੁਆਰਾ ਵਿਭਿੰਨ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਜਿਵੇਂ ਕਿ ਤੀਆਂ, ਗਿੱਧਾ,ਲੇਖ ਰਚਨਾ,ਭਾਸ਼ਣ ਪ੍ਰਤੀਯੋਗਤਾ,ਕਾਵਿ ਉਚਾਰਨ ਆਦਿ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਯੁਵਕ ਮੇਲੇ ਦੇ ਮੰਚ ਤੇ ਆਪਣਾ ਹੁਨਰ ਪੇਸ਼ ਕਰਨ ਦਾ ਅਵਸਰ ਮਿਲਦਾ ਹੈ ਤੇ ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਨਾਲ ਨਾਲ ਉਨ੍ਹਾਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਨਾ ਹੈ। ਐਮ.ਏ ਪੰਜਾਬੀ ਕਰਨ ਉਪਰੰਤ ਵਿਭਿੰਨ ਖੇਤਰਾਂ ਵਿਚ ਉਪਲਬਧੀ ਹਾਸਲ ਕੀਤੀ ਜਾ ਸਕਦੀ ਹੈ, ਅਧਿਆਪਕ, ਅਨੁਵਾਦਕ,ਟੂਰਿਸਟ ਗਾਈਡ, ਸਮੱਗਰੀ ਲੇਖਕ, ਸੱਭਿਆਚਾਰਕ ਸਲਾਹਕਾਰ, ਭਾਸ਼ਾ ਸਕ੍ਰੀਨਰ, ਵਿਦੇਸ਼ੀ ਭਾਸ਼ਾ ਅਨੁਵਾਦਕ ਆਦਿ।